ਔਕਟਲ ਅੰਕ ਪ੍ਰਣਾਲੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Octal Number System

ਔਕਟਲ ਅੰਕ ਪ੍ਰਣਾਲੀ ਦਾ ਅਧਾਰ 8 ਹੁੰਦਾ ਹੈ। ਇਸ ਵਿੱਚ ਕਿਸੇ ਅੰਕ ਨੂੰ ਦਰਸਾਉਣ ਲਈ 8 ਵੱਖ-ਵੱਖ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਚਿੰਨ੍ਹ ਹਨ- 0, 1, 2, 3, 4, 5, 6 ਅਤੇ 7।         

ਕੰਪਿਊਟਰ ਆਪਣੀ ਯਾਦਦਾਸ਼ਤ ਵਿੱਚ ਸਾਰੀਆਂ ਸੂਚਨਾਵਾਂ ਨੂੰ ਇਕ ਅਤੇ ਜ਼ੀਰੋ ਦੇ ਰੂਪ ਵਿੱਚ ਸਟੋਰ ਕਰਦਾ ਹੈ। ਇਸ ਰੂਪ ਨੂੰ ਮਸ਼ੀਨ ਭਾਸ਼ਾ (Machine Language) ਕਿਹਾ ਜਾਂਦਾ ਹੈ। ਜਦੋਂ ਤੁਸੀਂ ਸੋਧ (Debug) ਕਰਨੀ ਹੈ ਕਿ ਤੁਹਾਡੇ ਪ੍ਰੋਗਰਾਮ ਵਿੱਚ ਕੀ ਗਲਤ ਹੈ, ਤਾਂ ਕੰਪਿਊਟਰ ਔਕਟਲ ਪ੍ਰਣਾਲੀ ਨੂੰ ਅਜਿਹਾ ਕੰਮ ਕਰਵਾਉਣ ਲਈ ਵਰਤਦਾ ਹੈ।

ਉਦਾਹਰਣ ਵਜੋਂ ਔਕਟਲ ਨੰਬਰ 2506 ਦਾ ਡੈਸੀਮਲ ਨਿਮਨ ਅਨੁਸਾਰ ਦਰਸਾਇਆ ਜਾ ਸਕਦਾ ਹੈ:

          (2x83)+(5x82)+(0x81)+(6x80)

          =1024+320+0+6

          =1350

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਔਕਟਲ ਅੰਕ ਪ੍ਰਣਾਲੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Octal Number System

ਉਹ ਪ੍ਰਣਾਲੀ ਜਿਸ ਵਿੱਚ ਵੱਖ-ਵੱਖ 8 ਅੱਖਰਾਂ ਦਾ ਇਸਤੇਮਾਲ ਕੀਤਾ ਜਾਵੇ। ਇਸ ਦਾ ਅਧਾਰ ਜਾਂ ਰੈਡਿਕਸ (Radix) 8 ਹੁੰਦਾ ਹੈ। ਇਸ ਵਿੱਚ 0 ਤੋਂ ਲੈ ਕੇ 7 ਤੱਕ ਅੰਕ ਸ਼ਾਮਲ ਹਨ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.